The Gurudwara Nanaksar Jagraon is a holy shrine in Moga, it is a gurudwara (Sikh temple), and hundreds of people visit this place all the year round and get to experience the divine presence at the gurudwara
ਨਾਨਕਸਰ ਕਲੇਰਾਂ ਸੰਪ੍ਰਦਾਇ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ, ਜਿਨ੍ਹਾਂ ਨੇ ਘੋਰ ਤਪੱਸਿਆ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇਹ ਕਰਕੇ ਮੰਨਣ ਵਾਲਾ ਬਚਨ ਪ੍ਰਤੱਖ ਕਰਕੇ ਦੱਸ ਦਿੱਤਾ। ਉਸ ਮਰਿਯਾਦਾ ਨੂੰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪ੍ਰਚਾਰਿਆ ਅਤੇ ਉਸ ਮਰਿਯਾਦਾ ਨੂੰ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਆਖਰੀ ਸਵਾਸਾਂ ਤੱਕ ਨਿਭਾਇਆ ਅਤੇ ਬਾਬਾ ਕੁੰਦਨ ਸਿੰਘ ਜੀ ਤੋਂ ਬਾਅਦ ਧੰਨ ਧੰਨ ਬਾਬਾ ਭਜਨ ਸਿੰਘ ਜੀ (ਵੱਡੇ) ਨੇ ਵੀ ਇਸ ਸੇਵਾ ਨੂੰ ਅਖੀਰਲੇ ਸਵਾਸਾਂ ਤੱਕ ਨਿਭਾਇਆ। ਉਨਾ ਤੋਂ ਬਾਅਦ ਇਸ ਸੇਵਾ ਨੂੰ ਸੰਤ ਬਾਬਾ ਹਰਭਜਨ ਸਿੰਘ ਜੀ ਨੇ ਅਤੇ ਸੰਤ ਬਾਬਾ ਗੁਰਮੇਲ ਸਿੰਘ ਜੀ ਨੇ ਆਪਣੇ ਅਖੀਰਲੇ ਸਵਾਸਾਂ ਤੱਕ ਨਿਭਾਇਆ । ਅੱਜ-ਕਲ੍ਹ ਇਸ ਸੇਵਾ ਨੂੰ ਮੌਜੂਦਾ ਮਹਾਂਪੁਰਖ ਸੰਤ ਬਾਬਾ ਗੁਰਜੀਤ ਸਿੰਘ ਜੀ ਮੁਖੀ ਨਾਨਕਸਰ ਕਲੇਰਾਂ ਵਜੋਂ ਨਿਭਾਅ ਰਹੇ ਹਨ।
Find us on Map